ਚੰਡੀਗੜ੍ਹ - ਹਰਿਆਣਾ ਦੀ ਜਨਤਾ ਵੱਲੋਂ ਵੱਡੇ ਬਹੁਮਤ ਨਾਲ ਸੂਬੇ ਵਿਚ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਦੀ ਸਰਕਾਰ ਬਨਣ 'ਤੇ ਪੂਜਨੀਕ ਸੰਤਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਆਸ਼ੀਰਵਾਦ ਦਿੱਤਾ। ਅੱਜ ਇੱਥੇ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ 'ਤੇ ਸ਼ਾਨਦਾਰ ਢੰਗ ਨਾਲ ਸੰਤ ਆਸ਼ੀਰਵਾਦ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਪੂਰੇ ਸੂਬੇ ਤੋਂ ਮਹਾਨ ਸੰਤਾਂ ਨੇ ਹਿੱਸਾ ਲਿਆ। ਸਮੇਲਨ ਵਿਚ ਪਹਿਲਾਂ ਪੂਜਨੀਕ ਸੰਤਾਂ ਵੱਲੋਂ ਹਵਨ ਯੱਗ ਕੀਤਾ ਗਿਆ , ਜਿਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵੀ ਆਹੂਤੀ ਦਿੱਤੀ।
ਇਸ ਮੌਕੇ 'ਤੇ ਆਪਣੇ ਸੰਬੋਧਨ ਵਿਚ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਜੋ ਅੱਜ ਮੈਨੂੰ ਸਾਰੇ ਸੰਤਾਂ ਦਾ ਆਸ਼ਰਵਾਦ ਮਿਲਿਆ ਹੈ। ਸਾਰੇ ਸੰਤਾਂ ਨੇ ਇਹ ਆਸ਼ਰਵਾਦ ਦਿੱਤਾ ਹੈ ਕਿ ਮੇਰਾ ਇਹ ਦੇਸ਼ ਮੇਰਾ ਇਹ ਹਰਿਆਣਾ ਮਜਬੂਤੀ ਨਾਲ ਅੱਗੇ ਵਧੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਦੇਸ਼ ਤੇ ਸੂਬੇ ਨੇ ਇਕ ਨਵੀਂ ਕਰਵਟ ਲਈ ਹੈ। ਦੇਸ਼ ਦੀ ਸਮਸਿਆਵਾਂ ਦਾ ਹੱਲ ਹੋਇਆ, ਜਿਨ੍ਹਾਂ ਤੋਂ ਅਸੀਂ ਪਹਿਲਾਂ ਜੂਝਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦੇਖਦੇ ਸਨ ਕਿ ਸਾਡਾ ਸਭਿਆਚਾਰ ਕਿਤੇ ਨਾ ਕਿਤੇ ਵਿਲੁਪਤ ਹੁੰਦੀ ਜਾ ਰਹੀ ਹੈ, ਪਰ ਪਿਛਲੇ 10 ਸਾਲਾਂ ਵਿਚ ਜੋ ਅੰਕੁਰਿਤ ਹੋ ਕੇ ਮੁੜ ਫਿਰ ਇਕ ਵਟ ਵਰਿਕਸ਼ ਦਾ ਰੂਪ ਲੈ ਰਹੀ ਹੈ। ਇਹ ਤੁਹਾਡੇ ਲੋਕਾਂ ਦਾ ਹੀ ਆਸ਼ਰਵਾਦ ਹੈ। ਉਨ੍ਹਾਂ ਨੇ ਕਿਹਾ ਕਿ ਸੰਤਾਂ ਦੇ ਇਸ ਆਸ਼ਰਵਾਦ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਨਾਲ ਮਿਲ ਕੇ ਹਰਿਆਣਾ ਨੂੰ ਤੇਜ ਗਤੀ ਨਾਲ ਅੱਗੇ ਵਧਾਉਣ ਲਈ ਉਹ ਦਿਨ ਰਾਤ ਕੰਮ ਕਰਣਗੇ। ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਸੀਂ ਕੁੱਝ ਫੈਸਲੇ ਵੀ ਲਏ, ਜਿਨ੍ਹਾਂ ਦਾ ਹਰਿਆਣਾ ਸੂਬੇ ਦੀ ਜਨਤਾ ਨੂੰ ਸਿੱਧਾ ਲਾਭ ਮਿਲਿਆ ਹੈ। ਸ੍ਰੀ ਮਨੋਹਰ ਲਾਲ ਨੇ ਸੰਕਲਪ ਲੈ ਕੇ ਇਕ ਵਿਵਸਥਾ ਨੂੰ ਖੜਾ ਕੀਤਾ ਅਤੇ ਉਸ ਦਾ ਹੀ ਨਤੀਜਾ ਹੈ ਕਿ ਸਰਕਾਰ ਦੇ ਸੁੰਹ ਚੁੱਕ ਤੋਂ ਪਹਿਲਾਂ ਹਰਿਆਣਾ ਸੂਬੇ ਦੇ ਗਰੀਬ ਪਰਿਵਾਰਾਂ ਦੇ 25, 000 ਬੱਚਿਆਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀ ਮਿਲੀ। ਹਰਿਆਣਾ ਸੂਬੇ ਦੇ ਲੋਕਾਂ ਦੇ ਵਿਚ ਇਕ ਵੱਡਾ ਸੰਦੇਸ਼ ਗਿਆ ਕਿ ਊਹ ਸਰਕਾਰ ਰਾਜਨੀਤੀ ਲਈ ਕੰਮ ਨਹੀਂ ਕਰਦੀ ਹੈ, ਸਗੋ ਸੂਬੇ ਦੇ ਹਿੱਤ ਲਈ ਕੰਮ ਕਰਦੀ ਹੈ। ਅਸੀਂ ਜੋ ਕਿਹਾ ਸੀ ਉਸ ਨੂੰ ਪੂਰਾ ਕੀਤਾ। ਸੂਬੇ ਦੇ ਲੋਕਾਂ ਨੇ ਇਸ ਗਲ ਨੂੰ ਸਵੀਕਾਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਵੋਟ ਲਈ ਨਹੀਂ ਸਗੋ ਵਿਵਸਥਾ ਲਈ ਕੰਮ ਕਰਦੀ ਹੈ ਅਤੇ ਅਸੀਂ ਇਹ ਸਾਬਤ ਕਰ ਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਜੀ ਨੇ ਹਰਿਆਣਾ ਸੂਬੇ ਦੇ ਲਈ ਗਜਬ ਦੀ ਵਿਵਸਥਾਵਾਂ ਖੜੀਆਂ ਕੀਤੀਆਂ, ਜੋ ਮੈਨੂੰ ਵਿਰਾਸਤ ਵਿਚ ਮਿਲੀ ਅਤੇ ਸੰਤਾਂ ਦੇ ਆਸ਼ਰਵਾਦ ਨਾਲ ਇਸ ਵਿਰਾਤਸ ਨੂੰ ਹੋਰ ਗਤੀ ਨਾਲ ਅੱਗੇ ਵਧਾਉਣ ਦਾ ਕੰਮ ਕਰੂੰਗਾਂ।
ਸਮਾਰੋਹ ਵਿਚ ਕੈਬੀਨੇਟ ਮੰਤਰੀ ਸ੍ਰੀ ਮਹੀਪਾਲ ਢਾਂਡਾ , ਸ੍ਰੀ ਵਿਪੁਲ ਗੋਇਲ, ਸ੍ਰੀ ਰਣਬੀਰ ਗੰਗਵਾ ਅਤੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਤੇ ਸ੍ਰੀ ਗੌਰਵ ਗੌਤਮ ਵੀ ਮੌਜੂਦ ਰਹੇ। ਸੱਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੰਚ 'ਤੇ ਆਸੀਨ ਸਾਰੇ ਸੰਤਾਂ ਨੂੰ ਰੁਦਰਾਕਸ਼ਸ਼ਦੀ ਮਾਲਾ ਪਹਿਨਾ ਕੇ ਸਨਮਾਨਿਤ ਕੀਤਾ। ਨਾਲ ਹੀ ਮੁੱਖ ਮੰਤਰੀ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ ਅਤੇ ਸਾਰੇ ਮੰਤਰੀਆਂ ਨੇ ਵੀ ਸਮਾਰੋਹ ਵਿਚ ਆਏ ਹੋਰ ਸਾਰੇ ਪੂਜਨੀਕ ਸੰਤਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ 'ਤੇ ਗੀਤਾ ਮਨੀਸ਼ਸ਼ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਸੰਤ ਆਸ਼ਰਵਾਦ ;ਮਹਜਸੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੰਤਾਂ ਦੇ ਆਸ਼ਰਵਾਦ, ਰਬ ਦੀ ਕਿਰਪਾ, ਸੰਗਠਨ ਨੂੰ ਨਿਯੋਜਿਤ ਸਾਧਨਾ ਤੇ ਸੰਕਲਪ ਦੇ ਕਾਰਨ ਹੀ 8 ਅਕਤੂਬਰ ਨੂੰ ਜੋ ਨਤੀਜੇ ਆਏ ਉਹ ਸੂਬੇ ਦੇ ਨਾਗਰਿਕਾਂ ਦੇ ਹਿੱਤ ਦੇ ਨਾਲ-ਨਾਲ ਰਾਸ਼ਟਰ ਤੇ ਸਨਾਤਮ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਸਮਾਜ ਨੂੰ ਪੂਰਾ ਭਰੋਸਾ ਹੈ ਕਿ ਮੌਜੂਦਾ ਸਰਕਾਰ ਆਪਣੇ ਸੰਕਲਪਾਂ ਨੂੰ ਭਾਈਚਾਰਾ ਅਤੇ ਸਹਿਜ ਭਾਵ ਨਾਲ ਰਾਸ਼ਟਰ ਹਿੱਤ ਵਿਚ ਅੱਗੇ ਵਧਾਉਣ ਲਈ ਪੂਰਜੋਰ ਯਤਨ ਕਰੇਗੀ। ਸ੍ਰੀ ਮਨੋਹਰ ਲਾਲ ਜੀ ਨੇ ਨੀਂਹ ਰੱਖੀ ਸੀ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਉਨ੍ਹਾਂ ਨੀਤੀਆਂ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਕੰਮ ਕਰਣਗੇ।